ਰੀਅਲ ਅਸਟੇਟ ’ਚ ਪੈਸਾ ਲਾਉਣ ਦੇ ਨਾਂ ’ਤੇ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਕਾਰੋਬਾਰੀ ਚੇਤੰਨਿਆ ਅੱਗਰਵਾਲ ਐੱਫ. ਆਈ. ਆਰ. ਦਰਜ ਹੁੰਦਿਆਂ ਹੀ ਫ਼ਰਾਰ ਹੋ ਗਿਆ। ਮੰਗਲਵਾਰ ਸੈਕਟਰ-26 ਥਾਣੇ ਦੀ ਪੁਲਸ ਮਨੀਮਾਜਰਾ ਐੱਨ. ਏ. ਸੀ. ਕੋਠੀ ਵਿਚ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਪੁਲਸ ਨੂੰ ਕੋਠੀ ’ਤੇ ਨਿੱਜੀ ਸੁਰੱਖਿਆ ਗਾਰਡ ਮਿਲੇ। ਉਨ੍ਹਾਂ ਨੇ ਚੇਤੰਨਿਆ ਅੱਗਰਵਾਲ ਸਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਹੁਣ ਚੰਡੀਗੜ੍ਹ ਪੁਲਸ ਲਈ ਚੇਤੰਨਿਆ ਅੱਗਰਵਾਲ ਨੂੰ ਗ੍ਰਿਫ਼ਤਾਰ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਪਹਿਲਾਂ ਵੀ ਪੁਲਸ ਉਸ ਦਾ ਕੋਈ ਸੁਰਾਗ ਨਹੀਂ ਲੱਭ ਸਕੀ ਸੀ। ਚੰਡੀਗੜ੍ਹ ਪੁਲਸ ਨੂੰ ਚੇਤੰਨਿਆ ਦੀ ਮੋਬਾਇਲ ਲੋਕੇਸ਼ਨ ਮਨੀਮਾਜਰਾ ਦੀ ਵੀ ਲੱਭੀ ਹੈ।

Businesswoman Chetanya Agarwal F. I. R. Absent as soon as registered.

#ChetanyaAgarwal #fir #punjabnews